About US

ਗੁਰਦੁਆਰਾ ਚੋਰਮਾਰ ਸਾਹਿਬ ਦਾ ਸੰਖੇਪ ਇਤਿਹਾਸ

ਇਸ ਗੁਰਦੁਆਰਾ ਸਾਹਿਬ ਦਾ ਜ਼ਿਕਰ ਸਿੱਖ ਇਤਿਹਾਸ ਦੇ ਗ੍ਰੰਥਾਂ ਵਿਚ ਕਿਤੇ ਵੀ ਨਹੀਂ ਮਿਲਦਾ ਪਰੰਤੂ ਜਿਸ ਤਰ੍ਹਾਂ ਦੀਆਂ ਦੰਦਕਥਾਵਾਂ ਇਸ ਗੁਰਦੁਆਰਾ ਚੋਰਮਾਰ ਸਾਹਿਬ ਨਾਲ ਜੁੜੀਆਂ ਹੋਈਆਂ ਹਨ

ਗੁਰਦੁਆਰਾ ਚੋਰਮਾਰ ਸਾਹਿਬ ਦੀ ਸਥਾਪਨਾ ਨਗਰ ਨਿਵਾਸੀ ਸੰਗਤਾਂ ਨੇ ਬਾਬਾ ਸੰਤਾ ਸਿੰਘ ਕੋਲੋਂ ਹੀ ਇਸ ਗੁਰਦੁਆਰਾ ਸਾਹਿਬ ਦੀ ਨੀਂਹ ਪੱਥਰ ਰਖਵਾਇਆ । 1947 ਤੋਂ ਬਾਅਦ ਵਿਚ ਉਹਨਾਂ ਨੇ ਇਕ ਕਮਰਾ ਬਣਾ ਕੇ ਇਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੀ ਸ਼ੁਰੂਆਤ ਕੀਤੀ । 1971 ਈ: ਬਾਬਾ ਬਲਵੰਤ ਸਿੰਘ ਜੀ ਦੇ ਪ੍ਰਲੋਕ ਗਮਨ ਤੋਂ ਬਾਅਦ ਸਾਰੀਆਂ ਪ੍ਰਬੰਧਕੀ ਜਿੰਮੇਵਾਰੀਆਂ ਬਾਬਾ ਕਰਮ ਸਿੰਘ ਜੀ ਨੂੰ ਸੌਂਪੀਆਂ ਗਈਆਂ ਉਹਨਾਂ ਲੰਬਾ ਸਮਾਂ ਇਸ ਅਸਥਾਨ ਦੀ ਸੇਵਾ ਕੀਤੀ ਅਤੇ ਗੁਰਬਾਣੀ ਦਾ ਪ੍ਰਚਾਰ ਕੀਤਾ। 08 ਮਾਰਚ 2018 ਨੂੰ ਉਹਨਾਂ ਪ੍ਰਲੋਕ ਗਮਨ ਤੋਂ ਬਾਅਦ ਸਾਰੀਆਂ ਪ੍ਰਬੰਧਕੀ ਜਿੰਮੇਵਾਰੀਆਂ ਬਾਬਾ ਗੁਰਪਾਲ ਸਿੰਘ ਜੀ ਨੂੰ ਸੌਂਪਿਆਂ ਗਈਆਂ ਜੋ ਕਿ ਤਨ, ਮਨ ਤੇ ਧਨ ਨਾਲ ਸੇਵਾ ਨਿਭਾ ਰਹੇ ਹਨ ਅਤੇ ਇਸ ਇਲਾਕੇ ਵਿਚ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ।

ਕਹਿੰਦੇ ਹਨ ਕਿ ਰਾਤ ਦੇ ਸਮੇਂ ਇੱਕ ਚੋਰ ਨੇ ਗੁਰੂ ਜੀ ਦਾ ਘੋੜਾ ਚੋਰੀ ਕਰ ਲਿਆ ਅਤੇ ਉਹ ਅੰਨ੍ਹਾ ਹੋ ਗਿਆ ਅਤੇ ਗੁਰੂ ਜੀ ਦੇ ਖੇਮੇ ਚੋਂ ਬਾਹਰ ਨਾ ਜਾ ਸਕਿਆ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਦੇ ਸੇਵਾਦਾਰਾਂ ਨੇ ਚੋਰ ਨੂੰ ਫੜ੍ਹ ਲਿਆ ਤੇ ਗੁਰੂ ਜੀ ਦੇ ਸਨਮੁੱਖ ਪੇਸ਼ ਕੀਤਾ । ਉਸ ਚੋਰ ਨੇ ਗੁਰੂ ਜੀ ਦੇ ਚਰਨਾ 'ਚ ਡਿੱਗ ਕੇ ਮਾਫੀ ਮੰਗੀ ਅਤੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਬਿਆਨ ਕਰ ਦਿੱਤੀ ਤਾਂ ਗੁਰੂ ਜੀ ਨੇ ਚੋਰ ਨੂੰ ਅਗਾਂਹ ਤੋਂ ਅਜਿਹਾ ਕਰਨ ਲਈ ਵਰਜ ਦਿੱਤਾ ਭਾਵ ਉਸ ਦੇ ਅੰਦਰਲਾ ਚੋਰ ਮਾਰ ਦਿੱਤਾ ।